ਮੁਗਲ ਫ਼ੌਜ ਨੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨਾਲ 3 ਮਈ 1704 ਤੋਂ ਆਨੰਦਪੁਰ ਸਾਹਿਬ ਕਿਲ੍ਹੇ ਨੂੰ ਘੇਰਾ ਪਾ ਲਿਆ ਸੀ। ਕਿਲ੍ਹੇ ਵਿਚ ਆਉਣ ਵਾਲਾ ਸਾਰਾ ਸਮਾਨ ਵੀ ਬੰਦ ਕਰ ਦਿੱਤਾ ਗਿਆ ਸੀ। ਸੱਤ ਮਹੀਨੇ ਲੰਬੀ ਘੇਰਾਬੰਦੀ ਕਰਕੇ ਕਿਲ੍ਹੇ ਦੇ ਅੰਦਰ ਦਾ ਸਾਰਾ ਰਾਸ਼ਨ ਵੀ ਖਤਮ ਹੋ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੂੰ ਪਰਿਵਾਰ ਸਮੇਤ ਪਏ ਘੇਰੇ ਕਾਰਨ ਗੰਭੀਰ ਸਖਤ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ । ਇਸ ਤੋਂ ਇਲਾਵਾ ਭੁੱਖ, ਪਿਆਸ, ਰਾਸ਼ਨ ਦੀ ਘਾਟ ਕਾਰਨ ਕਿਲ੍ਹੇ ਦੇ ਅੰਦਰ ਵੀ ਮਹੌਲ ਖਰਾਬ ਹੋ ਰਿਹਾ ਸੀ। ਮੁਗ਼ਲਾਂ ਤੇ ਪਹਾੜੀ ਰਾਜਿਆਂ ਨੇ ਕਸਮਾਂ ਅਤੇ ਵਾਅਦੇ ਕੀਤੇ ਕਿ ਅਗਰ ਕਿਲ੍ਹਾ ਖਾਲੀ ਕਰ ਦਿੱਤਾ ਜਾਵੇ ਤਾਂ ਉਹ ਕੁਝ ਨਹੀਂ ਕਰਨਗੇ। ਇਹ ਮੁਸ਼ਕਿਲ ਅਤੇ ਨਿਰਾਸ਼ਾ-ਜਨਕ ਸਥਿਤੀ ਸੀ, ਜਿਸ ਕਾਰਨ ਚਾਲੀ ਸਿੱਖਾਂ ਨੇ "ਬੇਦਾਵੇ " ਤੇ ਦਸਤਖਤ ਕੀਤੇ ਅਤੇ ਕਿਹਾ ਕਿ ਅਸੀਂ ਸਿੱਖ ਨਹੀਂ ਹਾਂ ਇਸ ਕਰਕੇ ਮੁਗ਼ਲ ਫੌਜ ਸਾਨੂੰ ਕਿਲ੍ਹੇ ਤੋਂ ਬਾਹਰ ਜਾਣ ਤੇ ਕੋਈ ਨੁਕਸਾਨ ਨਹੀਂ ਕਰੇਗੀ । ਹਾਲਾਂਕਿ, ਸਿੱਖਾਂ ਨੇ ਗੁਰੂ ਜੀ ਤੇ ਬਹੁਤ ਦਬਾਅ ਪਾਇਆ ਕਿ ਉਹ ਆਪਣਾ ਸੁਰੱਖਿਅਤ ਕਿਲ੍ਹੇ ਤੋਂ ਬਾਹਰ ਕੱਡਣ ਵਾਲਾ ਵਾਅਦਾ ਪੂਰਾ ਕਰਨ , ਪਰ ਗੁਰੂ ਜੀ ਨੇ ਕਿਹਾ ਕਿ ਉਨ੍ਹਾਂ ਨੂੰ ਮੁਗ਼ਲਾਂ ਦੇ ਇਰਾਦੇ ਈਮਾਨਦਾਰ ਨਹੀਂ ਲਗਦੇ ਅਤੇ ਉਹ ਭਰੋਸੇਯੋਗ ਨਹੀਂ ਹੋ ਸਕਦੇ। ਅਖੀਰ ਵਿੱਚ, ਭੁੱਖੇ ਸਿੰਘਾਂ ਅਤੇ ਮਾਤਾ ਗੁਜਰੀ ਜੀ ਦੇ ਕਹਿਣ ਤੇ ਗੁਰੂ ਜੀ ਸਹਿਮਤ ਹੋ ਗਏ ਕਿ ਕਿਲ੍ਹਾ ਨੂੰ ਖਾਲੀ ਕਰ ਦਿੱਤਾ ਜਾਵੇਗਾ।
20 ਦਸੰਬਰ ਦੀ ਇਸ ਕਾਲੀ ਰਾਤ ਨੂੰ ਕਿਲ੍ਹਾ ਖਾਲੀ ਕੀਤਾ ਗਿਆ। ਰਾਤ ਬਹੁਤ ਡਰਾਵਣੀ ਅਤੇ ਭਿਆਨਕ ਸੀ, ਅਤੇ ਹੁਣ ਇਸਦੇ ਸਿਖਰ 'ਤੇ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ। ਖਰਾਬ ਮੌਸਮ ਹੋਣ ਕਾਰਣ ਅਤੇ ਭਾਰੀ ਮੀਂਹ ਪੈਣ ਕਰਕੇ ਰਸਤਾ ਬਹੁਤ ਭਿਆਨਕ ਤੇ ਕਠਿਨ ਸੀ। ਜਦੋ ਸਭ ਸਿੰਘ-ਸਿੰਘਣੀਆਂ ਸਿਰਸਾ ਨਦੀ ਦੇ ਕੋਲ ਪੁਹੰਚ ਗਏ ਸਨ ਤਾਂ ਮੁਗ਼ਲਾਂ ਨੇ ਆਪਣੇ ਕੀਤੇ ਵਾਹਦੇ ਅਤੇ ਕਸਮਾਂ ਤੋੜਕੇ ਸਿੱਖਾਂ ਤੇ ਹਮਲਾ ਬੋਲ ਦਿੱਤਾ।
ਅਤੇ...
ਇਸ ਕਾਲੀ ਹਨੇਰੀ ਰਾਤ, ਸਿਰਸਾ ਨਦੀ ਦੇ ਕੰਢੇ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਵਿੱਛੜ ਗਿਆ।
ਵਾਹਿਗੁਰੂ।
No comments:
Post a Comment